JALANDHAR WEATHER

ਜਲੰਧਰ ਹਾਈਵੇਅ 'ਤੇ ਸੇਬਾਂ ਨਾਲ ਭਰਿਆ ਟਰੱਕ ਪਲਟਿਆ, 2 ਜ਼ਖਮੀ

ਜਲੰਧਰ, 30 ਅਕਤੂਬਰ-ਫਿਲੌਰ ਵਿਚ ਹਾਈਵੇਅ 'ਤੇ ਸੇਬਾਂ ਨਾਲ ਭਰਿਆ ਇਕ ਟਰੱਕ ਪਲਟ ਗਿਆ। ਜਾਣਕਾਰੀ ਅਨੁਸਾਰ ਜੰਮੂ ਤੋਂ ਬਿਹਾਰ ਜਾ ਰਹੇ ਸੇਬਾਂ ਨਾਲ ਭਰੇ ਇਕ ਟਰੱਕ ਦੂਜੇ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਪਲਟ ਗਿਆ। ਇਸ ਘਟਨਾ ਵਿਚ 2 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਮੁਸਤਫਾ, ਪੁੱਤਰ ਮੁਸ਼ਤਾਕ ਅਹਿਮਦ, ਵਾਸੀ ਬਾਰਾਮੂਲਾ (ਜੰਮੂ) ਅਤੇ ਉਸਦਾ ਸਾਥੀ ਮਨਜ਼ੂਰ ਅਹਿਮਦ ਸੇਬਾਂ ਨਾਲ ਭਰੇ ਟਰੱਕ ਨੂੰ ਬਿਹਾਰ ਲੈ ਜਾ ਰਹੇ ਸਨ। ਇਸ ਦੌਰਾਨ ਫਿਲੌਰ ਨੇੜੇ ਛੇ-ਮਾਰਗੀ'ਤੇ ਦੂਜੇ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇਕ ਟਰੱਕ ਪਲਟ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ