JALANDHAR WEATHER

ਭਾਰਤ ਤੇ ਫ਼ਰਾਂਸ ਨੇ 26 ਰਾਫ਼ੇਲ ਜਹਾਜ਼ਾਂ ਦੇ ਸੌਦੇ ’ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ, 28 ਅਪ੍ਰੈਲ- ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਸੰਬੰਧਾਂ ਦੇ ਵਿਚਕਾਰ, ਭਾਰਤ ਅਤੇ ਫਰਾਂਸ ਨੇ ਅੱਜ ਦਿੱਲੀ ਵਿਚ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ਾਂ ਲਈ 63,000 ਕਰੋੜ ਰੁਪਏ ਦੇ ਸੌਦੇ ’ਤੇ ਦਸਤਖਤ ਕੀਤੇ। ਭਾਰਤੀ ਪੱਖ ਦੀ ਨੁਮਾਇੰਦਗੀ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ, ਜਦੋਂ ਕਿ ਨੇਵਲ ਸਟਾਫ ਦੇ ਉਪ ਮੁਖੀ ਵਾਈਸ ਐਡਮਿਰਲ ਕੇ ਸਵਾਮੀਨਾਥਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ, ਫਰਾਂਸ ਦੇ ਰੱਖਿਆ ਮੰਤਰੀ ਖੁਦ ਦਸਤਖਤ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਨ, ਪਰ ਉਨ੍ਹਾਂ ਨੂੰ ਨਿੱਜੀ ਕਾਰਨਾਂ ਕਰਕੇ ਆਪਣਾ ਦੌਰਾ ਰੱਦ ਕਰਨਾ ਪਿਆ। ਹਾਲਾਂਕਿ, ਰੱਖਿਆ ਮੰਤਰੀ ਰਾਜਨਾਥ ਸਿੰਘ ਦਸਤਖਤ ਸਮਾਰੋਹ ਵਿਚ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ