ਭੱਠੇ ਦੀ ਦੀਵਾਰ ਡਿੱਗਣ ਨਾਲ 1 ਮਜ਼ਦੂਰ ਦੀ ਮੌਤ, ਦੋ ਜ਼ਖਮੀ

ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਗਧਰਾਮ ਦੇ ਇਕ ਭੱਠੇ ਦੀ ਦੀਵਾਰ ਡਿੱਗਣ ਨਾਲ ਕੰਮ ਕਰਦੇ ਇਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮਾਲਕਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਇਕ ਹਸਪਤਾਲ ਲਿਆਂਦਾ, ਜਿਥੋਂ ਉਨ੍ਹਾਂ ਨੂੰ ਮੁਢਲੀ ਮਦਦ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ। ਇਸ ਘਟਨਾ ਵਿਚ ਦੋ ਘੋੜੀਆਂ ਦੀ ਗੰਭੀਰ ਜ਼ਖਮੀ ਹੋਈਆਂ ਦੱਸੀਆ ਜਾ ਰਹੀਆਂ ਹਨ।