ਪਹਿਲਗਾਮ ਹਮਲੇ ਦੇ ਦੋਸ਼ੀਆਂ 'ਤੇ ਸਖਤ ਐਕਸ਼ਨ ਲਈ ਅਸੀਂ ਸਰਕਾਰ ਨਾਲ ਖੜ੍ਹੇ ਹਾਂ - ਰਾਕੇਸ਼ ਟਿਕੈਤ

ਕਰਨਾਲ (ਹਰਿਆਣਾ), 28 ਅਪ੍ਰੈਲ-ਕਿਸਾਨ ਆਗੂ ਨਰੇਸ਼ ਟਿਕੈਤ ਦੇ ਬਿਆਨ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰੈਸ ਦੇ ਬਹੁਤ ਸਾਰੇ ਲੋਕ ਉਨ੍ਹਾਂ ਤੋਂ ਇਸ ਮੁੱਦੇ (ਸਿੰਧੂ ਜਲ ਸੰਧੀ) ਬਾਰੇ ਸਵਾਲ ਕਰ ਰਹੇ ਸਨ, ਅਜਿਹਾ ਕੋਈ ਇਰਾਦਾ ਨਹੀਂ ਹੈ। ਅਸੀਂ ਇਸ ਮੁੱਦੇ 'ਤੇ ਸਰਕਾਰ ਅਤੇ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਨਾਲ ਹਾਂ। ਸਖ਼ਤ ਫੈਸਲੇ ਲਏ ਜਾਣੇ ਚਾਹੀਦੇ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹੋਵਾਂਗੇ।