ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜਲੰਧਰ ਪੁੱਜੇ

ਜਲੰਧਰ, 28 ਅਪ੍ਰੈਲ-ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਟੈਸਟ ਟਰੈਕ ਆਰ.ਟੀ.ਓ. ਦਫ਼ਤਰ ਪਹੁੰਚੇ। ਪਹਿਲਾਂ ਉਨ੍ਹਾਂ ਰੋਪੜ ਦੇ ਟੈਸਟ ਟਰੈਕ ਦਫ਼ਤਰ ਵਿਖੇ ਚੈਕਿੰਗ ਕੀਤੀ, ਜਿਸ ਤੋਂ ਬਾਅਦ ਫਗਵਾੜਾ ਦੇ ਟੈਸਟ ਟਰੈਕ ਦਫ਼ਤਰ ਵਿਖੇ ਨਿਰੀਖਣ ਕੀਤਾ। ਇਸ ਤੋਂ ਬਾਅਦ ਉਹ ਹੁਣ ਜਲੰਧਰ ਦੇ ਟੈਸਟ ਟਰੈਕ ਦਫ਼ਤਰ ਪਹੁੰਚੇ, ਜਿਥੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।