ਡਰਾਈਵਿੰਗ ਲਾਇਸੈਂਸ ਘੋਟਾਲੇ 'ਚ ਵਿਜੀਲੈਂਸ ਚੀਫ ਸਸਪੈਂਡ

ਚੰਡੀਗੜ੍ਹ, 25 ਅਪ੍ਰੈਲ-ਘੋਟਾਲੇਬਾਜ਼ਾਂ ਨੂੰ ਬਚਾਉਣ ਦੇ ਦੋਸ਼ 'ਚ ਵਿਜੀਲੈਂਸ ਚੀਫ ਐਸ.ਪੀ.ਐਸ. ਪਰਮਾਰ ਨੂੰ ਸਸਪੈਂਡ ਕੀਤਾ ਗਿਆ ਹੈ। ਡਰਾਈਵਿੰਗ ਲਾਇਸੈਂਸ ਘੋਟਾਲੇ ਵਿਚ ਵਿਜੀਲੈਂਸ ਪ੍ਰਮੁੱਖ ਨੂੰ ਸਸਪੈਂਡ ਕੀਤਾ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ, ਉਹ ਨਹੀਂ ਬਚੇਗਾ। ਵਿਜੀਲੈਂਸ ਚੀਫ ਦੇ ਨਾਲ ਏ.ਆਈ.ਜੀ. ਤੇ ਐਸ.ਐਸ.ਪੀ. ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਹੈ। ਦੱਸ ਦਈਏ ਕਿ ਜਿਨ੍ਹਾਂ ਉਤੇ ਕਾਰਵਾਈ ਕੀਤੀ ਗਈ ਹੈ, ਉਹ ਏ.ਆਈ.ਜੀ. ਸਵਰਨਜੀਤ ਸਿੰਘ (ਫਲਾਈਂਗ ਸਕੁਐਡ) ਤੇ ਐਸ.ਐਸ.ਪੀ. ਹਰਪ੍ਰੀਤ ਸਿੰਘ (ਵਿਜੀਲੈਂਸ ਬਿਊਰੋ, ਜਲੰਧਰ ਰੇਂਜ) ਹਨ।