ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਊਧਮਪੁਰ ਪੁੱਜੇ

ਜੰਮੂ-ਕਸ਼ਮੀਰ, 25 ਅਪ੍ਰੈਲ-ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਉੱਤਰੀ ਕਮਾਂਡ ਹੈੱਡਕੁਆਰਟਰ ਵਿਖੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਊਧਮਪੁਰ ਪਹੁੰਚੇ। ਫੌਜ ਦੇ ਅਧਿਕਾਰੀਆਂ ਅਨੁਸਾਰ ਪੁਣਛ-ਰਾਜੌਰੀ ਜ਼ਿਲ੍ਹਿਆਂ ਅਤੇ ਪੀਰ ਪੰਜਾਲ ਪਹਾੜੀ ਸ਼੍ਰੇਣੀਆਂ ਦੇ ਦੱਖਣ ਵਿਚ ਹੋਰ ਖੇਤਰਾਂ ਵਿਚ ਕੰਟਰੋਲ ਰੇਖਾ ਨਾਲ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।