ਅੱਗ ਲੱਗਣ ਨਾਲ 12 ਏਕੜ ਕਣਕ, 200 ਏਕੜ ਨਾੜ ਤੇ ਟਰੈਕਟਰ ਸੜ ਕੇ ਸੁਆਹ

ਬੇਗੋਵਾਲ, 25 ਅਪ੍ਰੈਲ (ਸੁਖਜਿੰਦਰ ਸਿੰਘ)-ਬੱਲੋਚੱਕ ਵਿਖੇ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ ਲਗਭਗ 12 ਏਕੜ ਕਣਕ ਦੀ ਫ਼ਸਲ, 200 ਏਕੜ ਨਾੜ ਤੇ ਇਕ ਕਿਸਾਨ ਦਾ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ।