JALANDHAR WEATHER

ਪਹਿਲਗਾਮ ਵਿਚ ਹੋਏ ਕਤਲ-ਏ-ਆਮ ਤੋਂ ਬਾਅਦ ਅਟਾਰੀ ਸਰਹੱਦ ’ਤੇ ਬੀ.ਐਸ.ਐਫ਼. ਵਲੋਂ ਸਖ਼ਤ ਸੁਰੱਖਿਆ

ਅਟਾਰੀ, (ਅੰਮ੍ਰਿਤਸਰ), 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਸੈਲਾਨੀਆਂ ਦੇ ਕਤਲ-ਏ-ਆਮ ਤੋਂ ਬਾਅਦ ਭਾਰਤ ਸਰਕਾਰ ਵਲੋਂ ਸਖਤ ਕਦਮ ਚੁੱਕਦੇ ਹੋਏ ਪਾਕਿਸਤਾਨ ਨਾਲੋਂ ਸੰਬੰਧ ਤੋੜ ਦਿੱਤੇ ਗਏ ਹਨ। ਭਾਰਤ-ਪਾਕਿਸਤਾਨ ਦੋਹਾਂ ਗਵਾਂਢੀ ਦੇਸ਼ਾਂ ਵਿਚ ਜੋ ਯਾਤਰੀ ਆਏ ਅਤੇ ਗਏ ਹਨ, ਉਹ ਆਪਣੇ-ਆਪਣੇ ਵਤਨ ਜਾਣ ਵਾਲੇ ਹਨ। ਇਸ ਮੌਕੇ ਬੀ.ਐਸ.ਐਫ਼. ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਇੰਟੀਗ੍ਰੇਟਿਡ ਚੈਕ ਪੋਸਟ ਦੇ ਬਾਹਰ ਟੇਬਲ ਲਗਾ ਕੇ ਆਈ.ਸੀ.ਪੀ. ਅੰਦਰ ਜਾਣ ਵਾਲੇ ਯਾਤਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀ.ਆਈ.ਜੀ. ਬੀ.ਐਸ.ਐਫ਼. ਖਾਸਾ ਸੈਕਟਰ ਹੈਡ ਕੁਆਰਟਰ ਵਲੋਂ ਬੀ.ਐਸ.ਐਫ਼. ਦੇ ਜਵਾਨ ਆਈ.ਸੀ.ਪੀ. ਦੇ ਮੁੱਖ ਦੁਆਰ ਅਤੇ ਜੇ.ਸੀ.ਪੀ. ਦੇ ਗੇਟ ਅੱਗੇ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਨਵੇਂ ਯਾਤਰੀਆਂ ’ਤੇ ਨਜ਼ਰ ਰੱਖੀ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ