JALANDHAR WEATHER

ਐਲ.ਐਮ.ਜੀ. ਬੰਦੂਕ ਵਾਲੀਆਂ ਗੱਡੀਆਂ ਅਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਬੀ.ਐਸ.ਐਫ਼. ਕਰ ਰਹੀ ਡਿਊਟੀ

ਅਟਾਰੀ, (ਅੰਮ੍ਰਿਤਸਰ) 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਪਹਿਲਗਾਮ ਵਿਚ ਸੈਲਾਨੀਆਂ ’ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐਲ.ਐਮ.ਜੀ. ਬੰਦੂਕ ਵਾਲੀਆਂ ਗੱਡੀਆਂ ਅਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਬੀ.ਐਸ.ਐਫ਼. ਦੇ ਜਵਾਨ ਡਿਊਟੀ ਦੇ ਰਹੇ ਹਨ। ਡੀ.ਆਈ.ਜੀ. ਬੀ.ਐਸ.ਐਫ਼. ਵਲੋਂ ਨਫ਼ਰੀ ਵਿਚ ਵਾਧਾ ਕਰ ਦਿੱਤਾ ਗਿਆ। ਪੀ.ਐਚ.ਜੀ. ਫੋਰਸ ਅਤੇ ਪੰਜਾਬ ਪੁਲਿਸ ਦੀ ਮਦਦ ਲਈ ਜਾ ਰਹੀ ਹੈ। ਝੰਡੇ ਦੀ ਰਸਮ ਦੇਖਣ ਜਾ ਰਹੇ ਸੈਲਾਨੀਆਂ ਦੀਆਂ ਗੱਡੀਆਂ ਅਤੇ ਯਾਤਰੀਆਂ ਦੀ ਬਰੀਕੀ ਨਾਲ ਜਾਂਚ ਕਰਕੇ ਹੀ ਅੱਗੇ ਵੱਲ ਜਾਣ ਦਿੱਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ