ਪੁਲਿਸ ਥਾਣਾ ਚਾਟੀਵਿੰਡ ਅਤੇ ਬਿਜਲੀ ਘਰ ਵਰਪਾਲ ’ਚ ਲੱਗੀ ਅੱਗ

ਚੱਬਾ, (ਅੰਮ੍ਰਿਤਸਰ), 24 ਅਪ੍ਰੈਲ (ਜੱਸਾ ਅਨਜਾਣ)- ਕਿਸਾਨਾਂ ਵਲੋਂ ਲਾਈ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਨੇ ਬਿਜਲੀ ਘਰ ਵਰਪਾਲ ਅਤੇ ਪੁਲਿਸ ਥਾਣਾ ਚਾਟੀਵਿੰਡ ਨੂੰ ਆਪਣੀ ਲਪੇਟ ’ਚ ਲੈ ਲਿਆ। ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਤੇਜ਼ ਹੋਣ ਕਾਰਨ ਥਾਣੇ ’ਚ ਲੱਗੀਆਂ ਮੁਕੱਦਮੇ ਅਤੇ ਕੇਸਾਂ ਵਾਲੀਆਂ ਗੱਡੀਆਂ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ।