ਸੁਪਰੀਮ ਕੋਰਟ ਕੌਲਿਜੀਅਮ ਵਲੋਂ ਹਾਈ ਕੋਰਟ ਦੇ ਸੱਤ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼

ਨਵੀਂ ਦਿੱਲੀ , 21 ਅਪ੍ਰੈਲ - ਸੁਪਰੀਮ ਕੋਰਟ ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਚਾਰ ਜੱਜਾਂ ਸਮੇਤ ਸੱਤ ਹਾਈ ਕੋਰਟ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ 15 ਅਤੇ 19 ਅਪ੍ਰੈਲ ਨੂੰ ਹੋਈਆਂ ਬੈਠਕਾਂ ਦੌਰਾਨ ਇਹ ਫ਼ੈਸਲੇ ਲਏ ਹਨ। ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਤੋਂ ਜਸਟਿਸ ਹੇਮੰਤ ਚੰਦਨਗੌਦਰ ਨੂੰ ਮਦਰਾਸ ਹਾਈ ਕੋਰਟ, ਜਸਟਿਸ ਕ੍ਰਿਸ਼ਨਨ ਨਟਰਾਜਨ ਨੂੰ ਕੇਰਲਾ, ਜਸਟਿਸ ਨੇਰਨਹੱਲੀ ਸ਼੍ਰੀਨਿਵਾਸਨ ਸੰਜੇ ਗੌੜਾ ਨੂੰ ਗੁਜਰਾਤ ਅਤੇ ਜਸਟਿਸ ਦੀਕਸ਼ਿਤ ਕ੍ਰਿਸ਼ਨਾ ਸ਼੍ਰੀਪਦ ਨੂੰ ਉੜੀਸਾ ਹਾਈ ਕੋਰਟ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਇਸੇ ਤਰ੍ਹਾਂ ਤਿਲੰਗਾਨਾ ਹਾਈ ਕੋਰਟ ਦੇ ਜਸਟਿਸ ਪੇਰੂਗੁ ਸ਼੍ਰੀ ਸੁਧਾ ਨੂੰ ਕਰਨਾਟਕ ਅਤੇ ਜਸਟਿਸ ਕਸਜੋ ਸੁਰੇਂਦਰ ਉਰਫ਼ ਕੇ ਸੁਰੇਂਦਰ ਨੂੰ ਕ੍ਰਮਵਾਰ ਮਦਰਾਸ ਹਾਈ ਕੋਰਟ ਵਿਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਹੈ।