ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਦਾਣਾ ਮੰਡੀ ਵਿਖੇ ਸਰਕਾਰੀ ਖਰੀਦ ਕਰਵਾਈ ਸ਼ੁਰੂ
ਅਟਾਰੀ (ਅੰਮ੍ਰਿਤਸਰ), 21 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸਰਹੱਦੀ ਦਾਣਾ ਮੰਡੀ ਅਟਾਰੀ ਵਿਖੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿਚ ਫ਼ਸਲ ਵੇਚਣ ਲਈ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ, ਮੰਡੀਆਂ ਵਿਚ ਕਣਕ ਦੀ ਸੁਚਾਰੂ ਖ਼ਰੀਦ ਲਈ ਨੋਡਲ ਅਫ਼ਸਰ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਇਕੱਠੇ ਹੋਏ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਬਿਲਕੁਲ ਵੀ ਖੱਜਲ-ਖ਼ੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਮੰਡੀਆਂ ’ਚ ਹਰੇਕ ਤਰ੍ਹਾਂ ਦੇ ਲੋੜੀਂਦੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਮੰਡੀ ਸਕੱਤਰ ਨਵਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਨਸਪ ਖਰੀਦ ਏਜੰਸੀ ਵਲੋਂ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਅਟਾਰੀ ਦਾਣਾ ਮੰਡੀ ਚੇਅਰਪਰਸਨ ਮੈਡਮ ਸੀਮਾ ਸੋਢੀ, 'ਆਪ' ਆਗੂ ਗੁਰਸ਼ਰਨ ਸਿੰਘ ਗੋਲਡੀ, ਸਾਬਕਾ ਚੇਅਰਮੈਨ ਹਰਦੇਵ ਸਿੰਘ, ਜ਼ਿਲ੍ਹਾ ਫ਼ੂਡ ਸਪਲਾਈ ਅਫਸਰ ਅਮਨਜੀਤ ਸਿੰਘ, ਵਧੀਕ ਫ਼ੂਡ ਸਪਲਾਈ ਅਫਸਰ ਅਮਰਿੰਦਰ ਸਿੰਘ, ਇੰਸਪੈਕਟਰ ਮਨਜੀਤ ਸਿੰਘ, ਸੈਕਟਰੀ ਦਾਣਾ ਮੰਡੀ ਨਵਦੀਪ ਕੌਰ, ਸੁਪਰਵਾਈਜ਼ਰ ਮੈਡਮ ਕੰਵਲਜੀਤ ਕੌਰ ਅਤੇ ਮੰਡੀ ਅਫਸਰ ਅਮਨਦੀਪ ਸਿੰਘ ਸੰਧੂ ਮੌਜੂਦ ਸਨ।
;
;
;
;
;
;
;