'ਖੁੰਢ ਚਰਚਾ' ਵਾਲੇ ਪ੍ਰਸਿੱਧ ਲੇਖਕ ਲਾਭ ਸਿੰਘ ਸੰਧੂ ਦਾ ਦਿਹਾਂਤ

ਬਠਿੰਡਾ, 21 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)-ਰੋਜ਼ਾਨਾ ਅਜੀਤ' ਅਖਬਾਰ ਦੇ ਹਫ਼ਤਾਵਾਰੀ ਕਾਲਮ 'ਖੁੰਢ ਚਰਚਾ' ਦੇ ਲੇਖਕ ਅਤੇ ਲੱਖੀ ਜੰਗਲ ਪੰਜਾਬੀ ਸੱਥ ਦੇ ਸੰਚਾਲਕ ਸ. ਲਾਭ ਸਿੰਘ ਸੰਧੂ ਦਾ ਅੱਜ ਸ਼ਾਮੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਜਿਥੇ ਸਿੱਖਿਆ ਵਿਭਾਗ ਵਿਚ ਪੰਜਾਬੀ ਅਧਿਆਪਕ ਵਜੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ, ਉਥੇ ਉਹ ਬਠਿੰਡਾ ਤੋਂ ਰੋਜ਼ਾਨਾ ਅਜੀਤ ਲਈ ਖੇਡ ਪ੍ਰਤੀਨਿਧ ਦੇ ਤੌਰ 'ਤੇ ਵੀ ਪੱਤਰਕਾਰੀ ਕਰਦੇ ਰਹੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 22 ਅਪ੍ਰੈਲ ਨੂੰ ਸਵੇਰੇ 10.30 ਵਜੇ ਬਠਿੰਡਾ ਦੇ ਬੀਬੀ ਵਾਲਾ ਰੋਡ ਸਥਿਤ ਰਾਮਬਾਗ ਵਿਚ ਕੀਤਾ ਜਾਵੇਗਾ।