JALANDHAR WEATHER

ਕਾਰ ਅੱਗ ਲੱਗਣ ਨਾਲ ਸੜ ਕੇ ਹੋਈ ਸਵਾਹ, ਸਵਾਰ 5 ਵਿਅਕਤੀ ਵਾਲ-ਵਾਲ ਬਚੇ

ਸੰਗਤ ਮੰਡੀ, 21 ਅਪ੍ਰੈਲ (ਦੀਪਕ ਸ਼ਰਮਾ)-ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ਉਤੇ ਪੈਂਦੇ ਪਿੰਡ ਗੁਰਥੜੀ ਕੋਲ ਇਕ ਕਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਸਵਾਰ ਡੱਬਵਾਲੀ ਸਾਈਡ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਇਹ ਪਿੰਡ ਗੁਰਥੜੀ ਕੋਲ ਪਹੁੰਚੇ ਤਾਂ ਇਸ ਨੂੰ ਅੱਗ ਲੱਗ ਗਈ। ਕਾਰ ਵਿਚ ਸਵਾਰ ਤਿੰਨ ਵਿਅਕਤੀ ਅਤੇ ਦੋ ਬੱਚਿਆਂ ਨੇ ਬੜੀ ਮੁਸਤੈਦੀ ਨਾਲ ਕਾਰ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਤੇ ਮੌਕੇ ਉਤੇ ਥਾਣਾ ਸੰਗਤ ਦੀ ਪੁਲਿਸ ਅਤੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਨੇ ਅੱਗ ਉਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ