ਕੋਹਰ ਸਿੰਘ ਵਾਲਾ ਤੋਂ ਮੰਗੇਵਾਲੀਆ ਬਰਾੜ ਪਰਿਵਾਰ ਭਾਜਪਾ 'ਚ ਸ਼ਾਮਿਲ

ਗੁਰੂਹਰਸਹਾਏ (ਫਿਰੋਜ਼ਪੁਰ), 21 ਅਪ੍ਰੈਲ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਹਲਕੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਕੋਹਰ ਸਿੰਘ ਵਾਲਾ ਤੋਂ ਮੰਗੇਵਾਲੀਆ ਬਰਾੜ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਸਿੰਘ ਢਿੱਲੋਂ, ਫਤਿਹ ਜੰਗ ਸਿੰਘ ਬਾਜਵਾ ਅਤੇ ਕਈ ਹੋਰਾਂ ਪਾਰਟੀ ਆਗੂਆਂ ਨੇ ਮੰਗੇਵਾਲੀਆ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ ਤੇ ਸ਼ਾਮਿਲ ਹੋਣ ਵਾਲਿਆਂ ਵਿਚ ਟਹਿਲ ਸਿੰਘ ਬਰਾੜ ਮੰਗੇਵਾਲੀਆ, ਗੁਰਦਾਸ ਸਿੰਘ ਬਰਾੜ ਉਨ੍ਹਾਂ ਨਾਲ ਨਰਿੰਦਰ ਸਿੰਘ, ਗੁਰਜੀਤ ਸਿੰਘ ਨਿੱਕਾ ਸਾਬਕਾ ਸਰਪੰਚ, ਬਲਰਾਜ ਸਿੰਘ, ਕੁਲਦੀਪ ਸਿੰਘ ਆਦਿ ਸ਼ਾਮਿਲ ਹੋਏ। ਇਸ ਦੌਰਾਨ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੰਗੇਵਾਲੀਆ ਬਰਾੜ ਪਰਿਵਾਰ ਦੇ ਆਉਣ ਨਾਲ ਪਿੰਡ ਪੱਧਰ ਅਤੇ ਪੂਰੇ ਸਮੁੱਚੇ ਹਲਕਾ ਗੁਰੂਹਰਸਹਾਏ ਸਮੇਤ ਪਾਰਲੀਮੈਂਟ ਹਲਕੇ ਫਿਰੋਜ਼ਪੁਰ ਅੰਦਰ ਭਾਜਪਾ ਪਾਰਟੀ ਨੂੰ ਵੱਡਾ ਬਲ ਮਿਲੇਗਾ ਅਤੇ ਇਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਅੰਦਰ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।