ਭਾਜਪਾ ਦੇ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ, 18 ਅਪ੍ਰੈਲ- ਅੱਜ ਭਾਜਪਾ ਦਾ ਇਕ ਵਫ਼ਦ ਮਾਈਨਿੰਗ ਮਾਫ਼ੀਆ ਵਾਲੇ ਮਸਲੇ ’ਤੇ ਸਿਮਰਨਜੀਤ ਕੌਰ ਗਿੱਲ ਦੇ ਨਾਲ ਭਾਜਪਾ ਆਗੂ ਗਵਰਨਰ ਹਾਊਸ ਪੁੱਜੇ। ਇਸ ਮੌਕੇ ਜੈ ਇੰਦਰ ਕੌਰ ਦੇ ਨਾਲ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਰਾਜਪਾਲ ਨੂੰ ਇਕ ਮੈਮੋਰੰਡਮ ਸੌਂਪਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸਾਹਨੇਵਾਲ ਹਲਕੇ ’ਚ ਮਾਈਨਿੰਗ ਮਾਫੀਆ ਦੀ ਧੱਕੇਸ਼ਾਹੀ ਹੋ ਰਹੀ ਹੈ। ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਮਾਫ਼ੀਆ ਨੇ ਮੇਰੇ ’ਤੇ ਤਲਵਾਰਾਂ ਨਾਲ ਕੀਤਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਲੜਾਈ ਜਾਰੀ ਰਹੇਗੀ।