ਕਾਰ ਹਾਦਸੇ ਵਿਚ 2 ਦੀ ਮੌਤ

ਪਠਾਨਕੋਟ, 18 ਅਪ੍ਰੈਲ- ਵਾਪਰੇ ਇਕ ਕਾਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਅਤੇ ਚਾਰ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਕਾਸ ਚੰਦਰ ਨਿਵਾਸੀ ਦਿੱਲੀ ਨੇ ਦੱਸਿਆ ਕਿ ਉਹ ਕਾਰ ਵਿਚ ਸਵਾਰ ਹੋ ਕੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਸਨ ਕਿ ਮਾਧੋਪੁਰ ਦੇ ਨੇੜੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਹਾਦਸਾਗ੍ਰਸਤ ਹੋ ਗਈ। ਮੌਕੇ ’ਤੇ ਐਸ.ਐਸ.ਐਫ਼. ਦੀ ਟੀਮ ਪਹੁੰਚੀ ਤੇ ਕਾਂਸਟੇਬਲ ਲਖਬੀਰ ਸਿੰਘ ਨੇ ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿਚ ਦੋ ਦੀ ਮੌਤ ਹੋ ਗਈ ਜਦ ਕਿ ਚਾਰ ਬੰਦੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ, ਜਦ ਕਿ ਸਤੀਸ਼ ਕੁਮਾਰ, ਵਿਕਾਸ ਚੰਦਰ, ਕੇਵਲ ਅਤੇ ਅਰੁਣ ਵਾਸੀ ਦਿੱਲੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ ਪਠਾਨਕੋਟ ਦੇ ਡਾਕਟਰ ਅਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜਦੋਂ ਜ਼ਖ਼ਮੀ ਵਿਅਕਤੀ ਪਹੁੰਚੇ ਤਾਂ 2 ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੀਆਂ ਮਿ੍ਰਤਕ ਦੇਹਾਂ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ।