ਪ੍ਰਤਾਪ ਸਿੰਘ ਬਾਜਵਾ ਨੇ ਹਾਈਕੋਰਟ ਦਾ ਰੁਖ ਕੀਤਾ ਅਖ਼ਤਿਆਰ


ਚੰਡੀਗੜ੍ਹ, 16 ਅਪ੍ਰੈਲ- ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਬਿਆਨ ਸੰਬੰਧੀ ਅੱਜ ਉਨ੍ਹਾਂ ਮੋਹਾਲੀ ਪੁਲਿਸ ਸਾਹਮਣੇ ਪੇਸ਼ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਐਫ਼.ਆਈ.ਆਰ. ਰੱਦ ਕਰਵਾਉਣ ਨੂੰ ਲੈ ਕੇ ਹਾਈ ਕੋਰਟ ਦਾ ਰੁਖ਼ ਅਖ਼ਤਿਆਰ ਕੀਤਾ ਹੈ। ਬਾਜਵਾ ਵਲੋਂ ਇਸ ਬਾਬਤ ਛੁੱਟੀ ਵਾਲੇ ਬੈਂਚ ਦੇ ਸਾਹਮਣੇ ਇਕ ਅਰਜ਼ੀ ਪਾਈ ਗਈ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਅੱਜ ਬਾਜਵਾ ਵਲੋਂ ਇਕ ਪਟੀਸ਼ਨ ਦਾਇਰ ਕੀਤੀ ਜਾਵੇਗੀ, ਜਿਸ ’ਤੇ ਸੁਣਵਾਈ ਭਲਕੇ ਹੋਵੇਗੀ।