ਦੁੱਧ ਉਤਪਾਦਕਾਂ ਨੇ ਬਕਾਇਆ ਨਾ ਮਿਲਣ 'ਤੇ ਕੀਤਾ ਪ੍ਰਦਰਸ਼ਨ

ਜਲੰਧਰ, 16 ਅਪ੍ਰੈਲ-ਨਾਮਦੇਵ ਚੌਕ ਨੇੜੇ ਸਥਿਤ ਸਹਿਕਾਰੀ ਵਿਭਾਗ ਵਿਰੁੱਧ ਦੁੱਧ ਉਤਪਾਦਕਾਂ ਨੇ ਪ੍ਰਦਰਸ਼ਨ ਕੀਤਾ। ਦੁੱਧ ਉਤਪਾਦਕਾਂ ਨੇ ਦੋਸ਼ ਲਗਾਇਆ ਕਿ ਵਿਭਾਗ ਵਲੋਂ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਲੰਬੇ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ, ਜਿਸਦੀ ਕੁੱਲ ਰਕਮ 20 ਲੱਖ ਰੁਪਏ ਤੱਕ ਪਹੁੰਚ ਗਈ ਹੈ। ਗੁੱਸੇ ਵਿਚ, ਉਨ੍ਹਾਂ ਨੇ ਅੱਜ ਦਫ਼ਤਰ ਦੇ ਬਾਹਰ ਦੁੱਧ ਸੁੱਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ।