JALANDHAR WEATHER

ਪੰਜਾਬ ਸਰਕਾਰ ਕਿਸਾਨਾਂ ਨੂੰ ਰਾਜਸਥਾਨ ਤੇ ਮੱਧ ਪ੍ਰਦੇਸ਼ ਵਾਂਗ ਕਣਕ ਦੀ ਐਮ.ਐਸ.ਪੀ. 'ਤੇ ਦੇਵੇ 200 ਰੁਪਏ ਦਾ ਬੋਨਸ - ਦਿਓਲ

ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੋਰੀਆ)-ਕਣਕ ਦੀ ਫਸਲ ਲਗਾਤਾਰ ਮੰਡੀਆਂ ਵਿਚ ਆ ਰਹੀ ਹੈ ਤੇ ਕੇਂਦਰ ਸਰਕਾਰ ਵਲੋਂ 28000 ਕਰੋੜ ਰੁਪਏ ਦੀ ਸੀ. ਸੀ. ਐਲ. ਲਿਮਟ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਵਲੋਂ ਐਮ. ਐਸ. ਪੀ. ਉਪਰ ਕੋਈ ਬੋਨਸ ਨਾ ਦਿੱਤੇ ਜਾਣ ਉਤੇ ਭਾਜਪਾ ਜ਼ਿਲ੍ਹਾ ਇੰਚਾਰਜ ਅਤੇ ਹਲਕਾ ਇੰਚਾਰਜ ਧੂਰੀ ਰਣਦੀਪ ਸਿੰਘ ਦਿਓਲ ਨੇ ਆਪਣਾ ਸਖ਼ਤ ਇਤਰਾਜ਼ ਜਤਾਇਆ ਅਤੇ ਭਾਜਪਾ ਦੀਆਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਦੀ ਤਰਜ਼ ਉਤੇ 200 ਰੁਪਏ ਬੋਨਸ ਦੀ ਮੰਗ ਰੱਖੀ ਹੈ। ਦਿਓਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਅੱਜ ਜਿਥੇ ਭਾਜਪਾ ਦੀਆਂ ਸਰਕਾਰਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਐਮ. ਐੱਸ. ਪੀ. ਤੋਂ ਉਪਰ 150 ਅਤੇ 175 ਰੁਪਏ ਦਾ ਬੋਨਸ ਦੇ ਰਹੀਆਂ ਹਨ ਤਾਂ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ। ਉਨ੍ਹਾਂ ਮੰਗ ਰੱਖੀ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਘੱਟੋ-ਘੱਟ 200 ਰੁਪਏ ਦਾ ਬੋਨਸ ਦੇਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ