JALANDHAR WEATHER

ਪਾਕਿ ਪਹੁੰਚੇ ਜਥੇ ’ਚੋਂ 4 ਭਾਰਤੀ ਸਿੱਖ ਸ਼ਰਧਾਲੂ ਹੋਏ ਲਾਪਤਾ

ਅੰਮ੍ਰਿਤਸਰ, 11 ਅਪ੍ਰੈਲ (ਸੁਰਿੰਦਰ ਕੋਛੜ)-ਭਾਰਤ ਤੋਂ ਬੀਤੇ ਦਿਨ ਵਿਸਾਖੀ ਮੌਕੇ ਪਾਕਿਸਤਾਨ ਪਹੁੰਚੇ 288 ਸਿੱਖ ਸ਼ਰਧਾਲੂ ਲਗਪਗ 18 ਘੰਟਿਆਂ ਤੋਂ ਵੱਧ ਸਮੇਂ ਤੱਕ ਵਾਹਗਾ ਟਰਮੀਨਲ ’ਤੇ ਭੁੱਖੇ-ਪਿਆਸੇ ਬੈਠੇ ਆਪਣੀਆਂ ਬੱਸਾਂ ਦੀ ਉਡੀਕ ਕਰਦੇ ਰਹੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿ ਪਹੁੰਚੇ ਸ਼ਰਧਾਲੂਆਂ ’ਚੋਂ 6 ਭਾਰਤੀ ਯਾਤਰੂ ਵਾਹਗਾ ਟਰਮੀਨਲ ਤੋਂ ਲਾਪਤਾ ਹੋ ਗਏ, ਉਨ੍ਹਾਂ ਨੇ ਇਮੀਗ੍ਰੇਸ਼ਨ ਦੀਆਂ ਰਸਮਾਂ ਵੀ ਪੂਰੀਆਂ ਨਹੀਂ ਕੀਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਲਹਿੰਦੇ ਪੰਜਾਬ ਦੀ ਪੁਲਿਸ ਨੇ ਵੱਡੀ ਜੱਦੋ ਜਾਹਦ ਤੋਂ ਬਾਅਦ 2 ਸ਼ਰਧਾਲੂਆਂ ਨੂੰ ਲੱਭਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਪਰ 4 ਸ਼ਰਧਾਲੂ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ