18 ਕਿਲੋ ਹੈਰੋਇਨ ਸਣੇ 1 ਕਾਬੂ

ਅਟਾਰੀ (ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ. ਪੰਜਾਬ ਪੁਲਿਸ ਦੀਆਂ ਹਦਾਇਤਾਂ ਉਤੇ ਸਖਤੀ ਨਾਲ ਕੰਮ ਕਰਦਿਆਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਟਾਸਕ ਫੋਰਸ ਅੰਮ੍ਰਿਤਸਰ ਦੇ ਏ.ਐਸ.ਆਈ. ਸ੍ਰੀ ਵਿਜੇ ਕੁਮਾਰ ਦੀ ਸੂਚਨਾ ਉਤੇ 18 ਕਿਲੋ ਹੈਰੋਇਨ ਦੇ 12 ਪੈਕੇਟ ਨਸ਼ਾ ਤਸਕਰ ਸਮੇਤ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈI ਸੂਚਨਾ ਮੁਤਾਬਕ ਨਸ਼ਾ ਤਸਕਰ ਹੀਰਾ ਸਿੰਘ ਵਾਸੀ ਖਹਿਰੇ ਥਾਣਾ ਘਰਿੰਡਾ ਦਾ ਵਸਨੀਕ ਹੈ, ਜਿਸ ਪਾਸੋਂ ਕਰੋੜਾਂ ਰੁਪਏ ਦੀ ਹੈਰੋਇਨ ਫੜ ਕੇ ਇਕ ਵੱਡੇ ਨਸ਼ਾ ਤਸਕਰ ਦਾ ਲੱਕ ਤੋੜਿਆ ਹੈ।