JALANDHAR WEATHER

ਪੁਲਿਸ ਨਾਲ ਮੁਕਾਬਲੇ ’ਚ ਦੋ ਬਦਮਾਸ਼ ਜ਼ਖ਼ਮੀ

ਤਰਨ ਤਾਰਨ, 18 ਅਪ੍ਰੈਲ- ਤਰਨ ਤਾਰਨ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਨਾਲ ਮੁਕਾਬਲੇ ਦੌਰਾਨ ਜਵਾਬੀ ਕਾਰਵਾਈ ਵਿਚ ਦੋ ਕਥਿਤ ਬਦਮਾਸ਼ ਜ਼ਖਮੀ ਹੋ ਗਏ। ਇਹ ਜਾਣਕਾਰੀ ਇਕ ਅਧਿਕਾਰੀ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਨੂੰ, ਪੰਜਾਬ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ​​ਨਾਲ ਇਕ ਸਾਂਝੇ ਅਭਿਆਨ ਵਿਚ, ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਹਿਣ ’ਤੇ, ਸ਼ੂਟਰ ਦੇ ਠਿਕਾਣੇ ਬਾਰੇ ਪਤਾ ਲਗਾਇਆ। ਜਦੋਂ ਪੁਲਿਸ ਉਸ ਥਾਂ ’ਤੇ ਪੁੱਜੀ, ਤਾਂ ਉਨ੍ਹਾਂ ਦੋਵੇਂ ਸ਼ੂਟਰਾਂ ਨੇ ਗੋਲੀਬਾਰੀ ਕਰ ਦਿੱਤੀ ਤੇ ਪੁਲਿਸ ਟੀਮ ’ਤੇ ਹਮਲਾ ਕੀਤਾ ਅਤੇ ਜਵਾਬੀ ਕਾਰਵਾਈ ਵਿਚ, ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਚਾਰ ਗੋਲੀਆਂ ਲੱਗੀਆਂ। ਜਾਣਕਾਰੀ ਅਨੁਸਾਰ ਮਹਿਕ ਜ਼ਖਮੀਆਂ ਵਿਚੋਂ ਇਕ ਸੱਤਾ ਨੌਸ਼ਹਿਰਾ ਗੈਂਗ ਨਾਲ ਸੰਬੰਧਿਤ ਹੈ। ਅਧਿਕਾਰੀ ਨੇ ਦੱਸਿਆ ਕਿ ਮਹਿਕ, ਜਨਵਰੀ ਵਿਚ ਸਾਡੇ ਵਲੋਂ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਮਾਮਲੇ ਵਿਚ ਲੋੜੀਂਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ