ਰਣਬੀਰ ਸਿੰਘ ਪ੍ਰਮਾਰ ਨੇ ਕੰਜ਼ਰਵੇਟਿਵ ਪਾਰਟੀ ਆ ਕੈਨੇਡਾ ਨੂੰ ਛੱਡ ਲਿਬਰਲ ਪਾਰਟੀ ਆਫ਼ ਕੈਨੇਡਾ ਦਾ ਲੜ ਫੜਿਆ

ਕੈਲਗਰੀ, 18 ਅਪ੍ਰੈਲ (ਜਸਜੀਤ ਸਿੰਘ ਧਾਮੀ)- ਕੈਲਗਰੀ ਦੀ ਨਾਮਵਰ ਸ਼ਖ਼ਸੀਅਤ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਪ੍ਰਮਾਰ ਨੇ ਆਪਣੇ ਸਾਥੀਆਂ ਸਮੇਤ ਲਿਬਰਲ ਪਾਰਟੀ ਆਫ ਕੈਨੇਡਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਉਹ ਪਿਛਲੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਨਾਲ ਨਾਰਾਜ਼ ਚਲੇ ਆ ਰਹੇ ਸਨ। ਪਿਛਲੇ ਦਿਨੀਂ ਕੰਜ਼ਰਵੇਟਿਵ ਪਾਰਟੀ ਵਲੋਂ ਉਨ੍ਹਾਂ ਦੇ ਚੋਣ ਲੜਨ ਵਾਸਤੇ ਭੇਜੇ ਪੇਪਰ ਰੱਦ ਕਰ ਦਿੱਤੇ ਸਨ। ਅੱਜ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਨੂੰ ਛੱਡ ਕੇ ਲਿਬਰਲ ਪਾਰਟੀ ਆਫ਼ ਕੈਨੇਡਾ ਦਾ ਲੜ ਫੜ ਲਿਆ ਹੈ। ਲਿਬਰਲ ਪਾਰਟੀ ਵਿਚ ਸ਼ਾਮਿਲ ਹੋਣ ਵਾਸਤੇ ਲਿਬਰਲ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਸਚਿਤ ਮਹਿਰਾ, ਜਾਰਜ ਚਾਹਲ, ਹਾਫਿਜ਼ ਮਾਲਿਕ ਅਤੇ ਅਵਿਨਾਸ਼ ਸਿੰਘ ਖੰਗੂੜਾ ਨੇ ਰਣਬੀਰ ਸਿੰਘ ਪ੍ਰਮਾਰ ਸਵਾਗਤ ਕੀਤਾ ਹੈ।