ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

ਜੈਤੋ, 10 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ-ਬਠਿੰਡਾ ਰੇਲਵੇ ਮਾਰਗ ’ਤੇ ਸਥਿਤ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਨਜ਼ਦੀਕ ਇਕ ਵਿਅਕਤੀ ਦੀ ਅਚਾਨਕ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਦਾ ਪਤਾ ਲੱਗਾ ਹੈ। ਪੁਲਿਸ ਚੌਕੀ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ (ਏ.ਐੱਸ.ਆਈ.) ਨੇ ਦੱਸਿਆ ਕਿ ਰਮਨਦੀਪ ਸਿੰਘ (34) ਉਰਫ਼ ਸੋਨੀ ਸਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬੱਗੇਆਣਾ ਜੋ ਕਿ ਦਿਮਾਗੀ ਤੋਰ ’ਤੇ ਅਪ ਸੈੱਟ ਸੀ ਕਿ ਉਹ ਅੱਜ ਸਵੇਰੇ ਪਿੱਲਰ ਨੰਬਰ 319/15, 16 ਸਟੇਸ਼ਨ 14ਐਸ-ਈ3 ਦੇ ਕੋਲ ਰੇਲਵੇ ਲਾਇਨ ਨੂੰ ਕਰਾਰ ਕਰ ਰਿਹਾ ਸੀ ਕਿ ਬਠਿੰਡਾ ਤੋਂ ਫ਼ਿਰੋਜਪੁਰ ਜਾ ਰਹੀ ਪੰਜਾਬ ਮੇਲ ਗੱਡੀ ਦੀ ਲਪੇਟ ਵਿਚ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ| ਇਸ ਦੀ ਸੂਚਨਾ ਮਿਲਿਆ ਦਾ ਜੀ.ਆਰ.ਪੀ ਬਠਿੰਡਾ ਦੇ ਐੱਸ.ਐੱਚ ਓ ਜਸਵੀਰ ਸਿੰਘ, ਗੋਨਿਆਣਾ ਚੌਕੀ ਇੰਚਾਰਜ ਜਸਵਿੰਦਰ ਸਿੰਘ (ਏ.ਐੱਸ.ਆਈ) ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਤੇ ਰੁਪਿੰਦਰ ਸਿੰਘ ਆਦਿ ਪੁਲਿਸ ਮੁਲਾਜਮ ਮੌਕੇ ’ਤੇ ਪਹੁੰਚੇ ਅਤੇ ਚੜ•ਦੀ ਕਲ•ਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਮੀਤ ਸਿੰਘ ਮੀਤਾ ਸਾਥੀ ਵਰਕਰ ਸਮੇਤ ਐਬੂਲੈਂਸ ਲੈ ਕੇ ਪਹੁੰਚੇ ਅਤੇ ਜੀ.ਆਰ.ਪੀ ਪੁਲਿਸ ਵਲੋਂ ਕਾਰਵਾਈ ਕਰਨ ਉਪਰੰਤ ਮ੍ਰਿਤਕ ਰਮਨਦੀਪ ਸਿੰਘ (34) ਉਰਫ਼ ਸੋਨੀ ਦੀ ਲਾਸ਼ ਨੂੰ ਚੁੱਕੇ ਕੇ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਘਰ ਵਿਚ ਰਖਾ ਦਿੱਤਾ ਤੇ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਵਾਰਸਾ ਦੇ ਹਵਾਲ ਕਰ ਦਿੱਤਾ ਜਾਵੇਗਾ|