ਪੰਜਾਬ ’ਚ ਹਮਲਿਆਂ ਲਈ ਜ਼ਿੰਮੇਵਾਰ ਹਰਪ੍ਰੀਤ ਸਿੰਘ ਐਫ਼.ਬੀ.ਆਈ. ਅਤੇ ਈ.ਆਰ.ਓ. ਦੁਆਰਾ ਗਿ੍ਫ਼ਤਾਰ

ਵਾਸ਼ਿੰਗਟਨ, 18 ਅਪ੍ਰੈਲ- ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਵਿਚ, ਐਫ਼.ਬੀ.ਆਈ. ਸੈਕਰਾਮੈਂਟੋ ਨੇ ਕਿਹਾ ਕਿ ਅੱਜ, ਪੰਜਾਬ ਵਿਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇਕ ਕਥਿਤ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਐਫ਼.ਬੀ.ਆਈ. ਅਤੇ ਈ.ਆਰ.ਓ. ਦੁਆਰਾ ਸੈਕਰਾਮੈਂਟੋ ਵਿਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਸੀ ਤੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੋਇਆ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕੀਤੀ।