JALANDHAR WEATHER

ਪਾਕਿਸਤਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਜਾ ਰਹੇ ਸ਼ਰਧਾਲੂਆਂ ਨੂੰ ਅਟਾਰੀ ਸਰਹੱਦ ’ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ

ਅਟਾਰੀ, (ਅੰਮ੍ਰਿਤਸਰ), 10 ਅਪ੍ਰੈਲ, (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਖਾਲਸੇ ਦਾ ਸਾਜਨਾ ਦਿਵਸ ਪਾਕਿਸਤਾਨ ਵਿਖੇ ਮਨਾਉਣ ਜਾ ਰਹੇ ਭਾਰਤੀ ਸ਼ਰਧਾਲੂਆਂ ਨੂੰ ਅਟਾਰੀ ਸਰਹੱਦ ’ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਯਾਤਰੀਆਂ ਨੇ ਵੱਡੀ ਗਿਣਤੀ ਵਿਚ ਵੀਜੇ ਦੇਣ ’ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਯਾਤਰੀ ਕਹਿ ਰਹੇ ਹਨ ਕਿ ਅਟਾਰੀ ਸਰਹੱਦ ’ਤੇ ਸ਼ਰਧਾਲੂਆਂ ਲਈ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਧੁੱਪ ਅਤੇ ਗਰਮੀ ਵਿਚ ਲੰਮੀਆਂ ਕਤਾਰਾਂ ਵਿਚ ਲੱਗਣਾ ਪੈ ਰਿਹਾ ਹੈ। ਬਜ਼ੁਰਗ ਯਾਤਰੀਆਂ ਨੇ ਕਿਹਾ ਕਿ ਇਥੇ ਟਰੈਫਿਕ ਪੁਲਿਸ ਦੇ ਇੰਤਜ਼ਾਮ ਵੀ ਨਹੀਂ ਕੀਤੇ ਗਏ। ਇਮੀਗ੍ਰੇਸ਼ਨ ਅਤੇ ਕਸਟਮ ਦਾ ਸਟਾਫ਼ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਜਾਂਦਾ ਤਾਂ ਜਲਦੀ ਤੋਂ ਜਲਦੀ ਯਾਤਰੀਆਂ ਨੂੰ ਕਲੀਅਰੈਂਸ ਮਿਲ ਜਾਂਦੀ। ਦੱਸਣ ਯੋਗ ਹੈ ਕਿ ਇੰਟੀਗ੍ਰੇਟਿਡ ਚੈੱਕ ਪੋਸਟ ਅਟਾਰੀ ਤੋਂ ਲੈ ਕੇ ਦੋ ਕਿਲੋਮੀਟਰ ਤੱਕ ਸ਼ਰਧਾਲੂਆਂ ਦੀ ਕਤਾਰ ਲੱਗੀ ਹੋਈ ਹੈ, ਜਿਸ ਵਿਚ ਬਜ਼ੁਰਗ ਜੋੜੇ ਵੱਡੀ ਗਿਣਤੀ ਵਿਚ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ