ਕੇਜਰੀਵਾਲ ਬਣ ਚੁੱਕਾ ਹੈ ਪੰਜਾਬ ਦਾ ਅਸਲ ਮੁੱਖ ਮੰਤਰੀ- ਸੁਖਬੀਰ ਸਿੰਘ ਬਾਦਲ

ਨਾਭਾ, (ਪਟਿਆਲਾ), 3 ਅਪ੍ਰੈਲ- ਨਾਭਾ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਵਕਫ਼ ਸੋਧ ਬੋਰਡ ਬਿੱਲ ’ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਧਰਮ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਜੋ ਕੇਂਦਰ ਸਰਕਾਰ ਇਹ ਸਭ ਕੁਝ ਕਰ ਰਹੀ ਹੈ, ਉਹ ਬਿਲਕੁਲ ਗਲਤ ਹੈ। ਡਰੱਗ ਕੇਸ ਵਿਚ ਸਿੱਟ ਵਲੋਂ ਬਿਕਰਮ ਮਜੀਠੀਆ ਖਿਲਾਫ਼ ਤਲਾਸ਼ੀ ਅਭਿਆਨ ਦੀ ਮੰਗ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਅਸਲ ਮੁੱਖ ਮੰਤਰੀ ਬਣ ਚੁੱਕਾ ਹੈ।