ਫਤਿਹਗੜ੍ਹ ਚੂੜੀਆਂ ਨੇੜੇ ਢਾਂਡੇ ਪੈਲੇਸ ਵਿਖੇ ਪਹੁੰਚੇ ਰਾਜਪਾਲ ਪੰਜਾਬ


ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 4 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੈਦਲ ਯਾਤਰਾ ਸ਼ੁਰੂ ਕਰਨ ਲਈ ਫਤਿਹਗੜ੍ਹ ਚੂੜੀਆਂ ਨੇੜੇ ਢਾਂਡੇ ਪੈਲੇਸ ਵਿਖੇ ਪਹੁੰਚੇ ਗਏ ਹਨ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਕੁਝ ਦੇਰ ਬਾਅਦ ਇਥੋਂ ਉਹ ਪੈਦਲ ਯਾਤਰਾ ਸ਼ੁਰੂ ਕਰਨਗੇ, ਜੋ ਐਸ.ਡੀ. ਕਾਲਜ ਫਤਿਹਗੜ੍ਹ ਚੂੜੀਆਂ ਵਿਖੇ ਸਮਾਪਤ ਹੋਵੇਗੀ।