JALANDHAR WEATHER

ਵਕਫ਼ ਸੋਧ ਬਿੱਲ ਰਾਜ ਵਿਚ ਪੇਸ਼

ਨਵੀਂ ਦਿੱਲੀ, 3 ਅਪ੍ਰੈਲ- ਵਕਫ਼ ਸੋਧ ਬਿੱਲ ਰਾਜ ਸਭਾ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿਚ ਬਿੱਲ ਪੇਸ਼ ਕਰਕੇ ਆਪਣਾ ਸੰਬੋਧਨ ਸ਼ੁਰੂ ਕੀਤਾ ਹੈ। ਵਕਫ਼ ਸੋਧ ਬਿੱਲ ’ਤੇ ਅੱਜ ਰਾਜ ਸਭਾ ਵਿਚ ਚਰਚਾ ਹੋ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸਈਦ ਨਸੀਰ ਹੁਸੈਨ ਪਾਰਟੀ ਵਲੋਂ ਬਹਿਸ ਸ਼ੁਰੂ ਕਰਨਗੇ। ਸਈਦ ਨਸੀਰ ਹੁਸੈਨ ਕਾਂਗਰਸ ਸੰਸਦੀ ਕਮੇਟੀ ਦੇ ਰਾਜ ਸਭਾ ਵਿਚ ਪਾਰਟੀ ਵਹਿਪ ਵੀ ਹਨ। ਸਰਕਾਰ ਵਲੋਂ, ਕੇਂਦਰੀ ਮੰਤਰੀ ਜੇ.ਪੀ. ਨੱਢਾ ਵਕਫ਼ ਸੋਧ ਬਿੱਲ ’ਤੇ ਚਰਚਾ ਸ਼ੁਰੂ ਕਰਨਗੇ। ਕਿਰੇਨ ਰਿਜਿਜੂ ਨੇ ਰਾਜ ਸਭਾ ਵਿਚ ਕਿਹਾ ਕਿ ਵਕਫ਼ ਸੋਧ ਬਿੱਲ ਦੇ ਸਮਰਥਨ ਵਿਚ ਇਕ ਕਰੋੜ ਛੋਟੇ ਅਤੇ ਵੱਡੇ ਸੁਝਾਅ ਪ੍ਰਾਪਤ ਹੋਏ ਹਨ। ਸੰਯੁਕਤ ਸੰਸਦੀ ਕਮੇਟੀ ਨੇ ਬਿੱਲ ’ਤੇ ਲੋਕਾਂ ਦੀ ਰਾਏ ਲੈਣ ਲਈ 10 ਸ਼ਹਿਰਾਂ ਦਾ ਦੌਰਾ ਕੀਤਾ ਅਤੇ 284 ਸੰਗਠਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ