ਵਕਫ਼ ਬੋਰਡ ਬਿੱਲ ਇਤਿਹਾਸਕ ਹੈ - ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 2 ਅਪ੍ਰੈਲ - ਵਕਫ਼ ਸੋਧ ਬਿੱਲ 'ਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵਕਫ਼ ਬੋਰਡ ਬਿੱਲ ਇਤਿਹਾਸਕ ਹੈ। ਇਸ ਨਾਲ ਗ਼ਰੀਬ ਮੁਸਲਿਮ ਪਰਿਵਾਰਾਂ ਨੂੰ ਫਾਇਦਾ ਹੋਵੇਗਾ, ਇਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ। ਸਾਡੇ ਪ੍ਰਧਾਨ ਮੰਤਰੀ ਆਖਰੀ ਕੋਨੇ ਵਿਚ ਬੈਠੇ ਵਿਅਕਤੀ ਬਾਰੇ ਵੀ ਸੋਚਦੇ ਹਨ।