JALANDHAR WEATHER

ਮੈਂ ਅਦਾਲਤ ਦੇ ਫ਼ੈਸਲੇ ਤੋਂ ਹਾਂ ਖ਼ੁਸ਼- ਜਸਵਿੰਦਰ ਕੌਰ ਬਾਠ

ਚੰਡੀਗੜ੍ਹ, 3 ਅਪ੍ਰੈਲ- ਪਟਿਆਲਾ ਵਿੱਚ ਪੰਜਾਬ ਪੁਲਿਸ ਮੁਲਾਜ਼ਮਾਂ ਵਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹਮਲੇ ਦੇ ਮਾਮਲੇ ਵਿਚ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਮੈਂ ਅਦਾਲਤ ਦੇ ਹੁਕਮਾਂ ਤੋਂ ਖੁਸ਼ ਹਾਂ। ਸਾਡੀਆਂ ਦੋ ਮੰਗਾਂ ਸਨ - ਇਕ ਸੁਤੰਤਰ ਜਾਂਚ ਅਤੇ ਸੀ.ਬੀ.ਆਈ.। ਅਦਾਲਤ ਨੇ ਇਕ ਸੁਤੰਤਰ ਜਾਂਚ ਦਾ ਹੁਕਮ ਦਿੱਤਾ ਹੈ, ਜਿਸ ਵਿਚ ਪੰਜਾਬ ਪੁਲਿਸ ਦਾ ਕੋਈ ਵੀ ਕਰਮਚਾਰੀ ਸ਼ਾਮਿਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ, ਤਾਂ ਮੈਂ ਉਨ੍ਹਾਂ ’ਤੇ ਵਿਸ਼ਵਾਸ ਕੀਤਾ, ਪਰ ਬਾਅਦ ਵਿਚ, ਉਨ੍ਹਾਂ ਨੇ ਮੇਰੇ ਨਾਲ ਇਕ ਤਰ੍ਹਾਂ ਦੀ ‘ਕਾਮੇਡੀ’ ਕੀਤੀ। ਮੈਂ ਉਨ੍ਹਾਂ ਨੂੰ ਕਈ ਵਾਰ ਫ਼ੋਨ ਕੀਤਾ ਪਰ ਇਕ ਵੀ ਫ਼ੋਨ ਬੈਕ ਨਹੀਂ ਆਇਆ, ਮੈਂ ਭਗਵੰਤ ਮਾਨ ਨੂੰ ਆਪਣੇ ਅਧਿਕਾਰੀਆਂ ਨੂੰ ਮੁੱਢਲੀ ਸ਼ਿਸ਼ਟਾਚਾਰ ਸਿਖਾਉਣ ਅਤੇ ਸਿਰਫ਼ ਦਿਖਾਵੇ ਲਈ ਕੰਮ ਨਾ ਕਰਨ ਲਈ ਕਹਾਂਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ