ਮਜੀਠੀਆ ਵਿਰੁੱਧ ਬਦਲਾਖੋਰੀ ਦੀ ਨੀਤੀ ਦੀ ਮੈਂ ਕਰਦਾ ਹਾਂ ਨਿੰਦਾ- ਅਰਵਿੰਦ ਖੰਨਾ

ਚੰਡੀਗੜ੍ਹ, 2 ਅਪ੍ਰੈਲ- ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ’ਤੇ ਅਰਵਿੰਦ ਖੰਨਾ ਨੇ ਕਿਹਾ ਕਿ ਮੈਂ ‘ਆਪ’ ਦੀ ਬਦਲਾਖੋਰੀ ਵਾਲੇ ਕਦਮ ਦੀ ਨਿੰਦਾ ਕਰਦਾ ਹਾਂ। ਸਰਕਾਰ ਨੇ ਮਜੀਠੀਆ ਦੇ ਸੁਰੱਖਿਆ ਸਿਰਫ਼ ਇਸ ਲਈ ਵਾਪਸ ਲੈ ਲਈ, ਕਿਉਂਕਿ ਉਹ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਕਦਮ ਨਾਲ ਅਸੀਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਵਰਗਾ ਹੀਰਾ ਗੁਆ ਦਿੱਤਾ ਹੈ।