JALANDHAR WEATHER

ਘਰ ਵਿਚ ਹੋਏ ਧਮਾਕੇ ’ਚ ਜਖ਼ਮੀ ਵਿਅਕਤੀ ਦੀ ਮੌਤ

ਰੂੜੇਕੇ ਕਲਾਂ, (ਬਰਨਾਲਾ), 2 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨੀਂ ਜ਼ਿਲ੍ਹ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਰਾਤ ਸਮੇਂ ਘਰ ਵਿਚ ਹੋਏ ਧਮਾਕੇ ਕਾਰਨ ਘਰ ਦੇ ਸਾਰੇ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਸਨ ਅਤੇ ਪਰਿਵਾਰਕ ਮੈਂਬਰ ਗੰਭੀਰ ਜਖ਼ਮੀ ਹੋ ਗਏ ਸਨ। ਘਰ ਦੇ ਮਾਲਕ ਹਰਮੇਲ ਸਿੰਘ ਨੂੰ ਜ਼ਖਮੀ ਹਾਲਤ ਵਿਚ ਇਲਾਜ਼ ਲਈ ਬੀ.ਐਮ.ਸੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਜੇਰੇ ਇਲਾਜ਼ ਮਿਸ਼ਤਰੀ ਹਰਮੇਲ ਸਿੰਘ ਪੱਖੋ ਕਲਾਂ ਦੀ ਮੌਤ ਹੋ ਗਈ ਹੈ। ਪਿਛਲੀ ਸਵੇਰੇ 3 ਵਜੇ ਘਰ ਵਿਚ ਧਮਾਕਾ ਹੋਣ ਕਾਰਨ ਘਰ ਦੀਆਂ ਛੱਤਾਂ ਉੱਡ ਗਈਆਂ ਸਨ। ਘਰ ਦੀਆਂ ਸਾਰੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ ਸੀ। ਧਮਾਕੇ ਦੀ ਅਵਾਜ਼ ਪੂਰੇ ਪਿੰਡ ਵਿਚ ਸੁਣਾਈ ਦਿੱਤੀ ਸੀ। ਧਮਾਕਾ ਕਿਉਂ ਹੋਇਆ ਸੀ, ਇਸ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ ਲੱਗ ਸਕਿਆ। ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਧਮਾਕੇ ਦਾ ਕਾਰਨ ਘਰ ਵਿਚ ਮੌਜੂਦ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਣਾ ਦੱਸਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ