ਕਰਨਲ ਬਾਠ ਕੁੱਟਮਾਰ ਮਾਮਲਾ: ਮੁਅੱਤਲ ਇੰਸਪੈਕਟਰ ਰੌਣੀ ਦੀ ਗਿ੍ਫ਼ਤਾਰੀ ’ਤੇ ਤਿੰਨ ਦਿਨ ਦੀ ਰੋਕ

ਚੰਡੀਗੜ੍ਹ, 2 ਅਪ੍ਰੈਲ (ਸੰਦੀਪ)- ਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਹਾਈਕੋਰਟ ਵਲੋਂ ਮੁਅੱਤਲ ਕੀਤੇ ਇੰਸਪੈਕਟਰ ਰੌਣੀ ਨੂੰ ਰਾਹਤ ਦਿੰਦੇ ਹੋਏ ਉਸ ਦੀ ਗਿ੍ਰਫ਼ਤਾਰੀ ’ਤੇ ਤਿੰਨ ਦਿਨਾਂ ਤੱਕ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਉਸ ਨੂੰ ਹੇਠਲੀ ਅਦਾਲਤ ਵਿਚ ਜਾਣ ਤੇ ਤਿੰਨ ਦਿਨਾਂ ਤੱਕ ਹੇਠਲੀ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕਰਨ ਲਈ ਕਿਹਾ ਹੈ।