ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੂਹ ਦੇ ਨੌਜਵਾਨ ਦੀ ਇਟਲੀ ਵਿਚ ਮੌਤ

ਹਰੀਕੇ ਪੱਤਣ, (ਤਰਨਤਾਰਨ), 2 ਅਪ੍ਰੈਲ (ਸੰਜੀਵ ਕੁੰਦਰਾ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਬੂਹ ਦੇ ਇਕ ਨੌਜਵਾਨ ਦੀ ਇਟਲੀ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਮੇਜ ਸਿੰਘ (40 ਸਾਲ) ਪੁੱਤਰ ਜੱਸਾ ਸਿੰਘ ਵਾਸੀ ਬੂਹ ਜੋ ਕਿ ਪਿਛਲੇ ਲਗਭਗ 20 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ। ਇਹ ਦੁਖਦਾਈ ਖ਼ਬਰ ਦਿੰਦਿਆਂ ਮ੍ਰਿਤਕ ਗੁਰਮੇਜ ਸਿੰਘ ਦੇ ਦੋਸਤ ਜੁਗਰਾਜ ਸਿੰਘ ਸੰਧੂ ਨੇ ਦੱਸਿਆ ਕਿ ਗੁਰਮੇਜ ਸਿੰਘ ਪਿਛਲੇ 20 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ ਕਿ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦਿਹਾਂਤ ਹੋ ਗਿਆ।