JALANDHAR WEATHER

ਡੈੱਕ ਦੀ ਆਵਾਜ਼ ਘੱਟ ਕਰਵਾਉਣ 'ਤੇ ਨੌਜਵਾਨ ਵਲੋਂ ਸਰਪੰਚ 'ਤੇ ਟਰੈਕਟਰ ਚਾੜ੍ਹਨ ਦੀ ਕੋਸ਼ਿਸ਼

ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਸੋਢੇ ਅੰਦਰ ਟਰੈਕਟਰ 'ਤੇ ਉੱਚੀ ਆਵਾਜ਼ 'ਚ ਬੂਫ਼ਰ ਵਜਾਉਣ ਤੋਂ ਰੋਕਣ 'ਤੇ ਇਕ ਨੌਜਵਾਨ ਵਲੋਂ ਸਰਪੰਚ ਅਤੇ ਉਸ ਦੇ ਸਾਥੀ ਪੰਚ 'ਤੇ ਟਰੈਕਟਰ ਚਾੜ੍ਹਨ ਦੀ ਕੋਸ਼ਿਸ਼ 'ਚ ਦੋਵਾਂ ਨੂੰ ਜ਼ਖਮੀ ਕਰਨ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਸ਼ਾਮ ਸਾਢੇ 4 ਵਜੇ ਦੇ ਕਰੀਬ ਸਰਪੰਚ ਸਰਬਜੀਤ ਸਿੰਘ ਸ਼ੰਭੂ ਅਤੇ ਉਸ ਦਾ ਸਾਥੀ ਪੰਚ ਕੁਲਦੀਪ ਸਿੰਘ ਮਾਣਕ ਪਿੰਡ ਦੀ ਫ਼ਿਰਨੀ 'ਤੇ ਲਾਈਟਾਂ ਲਗਾ ਰਹੇ ਸਨ, ਇਸ ਦੌਰਾਨ ਇਕ ਨੌਜਵਾਨ ਉੱਚੀ ਆਵਾਜ਼ 'ਚ ਟਰੈਕਟਰ 'ਤੇ ਬੂਫ਼ਰ/ਸਪੀਕਰ ਲਗਾ ਕੇ ਕੋਲੋਂ ਦੀ ਲੰਘਣ ਲੱਗਾ ਤਾਂ ਉਨ੍ਹਾਂ ਨੇ ਰੋਕ ਕੇ ਉਸ ਦਾ ਡੈੱਕ ਬੰਦ ਕਰਵਾ ਦਿੱਤਾ, ਜਿਸ ਤੋਂ ਗੁੱਸੇ 'ਚ ਆ ਕੇ ਉਸ ਨੌਜਵਾਨ ਨੇ ਮੁੜ ਤੋਂ ਸਪੀਕਰ ਫੁੱਲ ਆਵਾਜ਼ 'ਚ ਲਗਾ ਕੇ ਟਰੈਕਟਰ ਭਜਾ ਲਿਆ। ਇਸ ਨੂੰ ਦੇਖ ਕੇ ਜਦੋਂ ਸਰਪੰਚ ਅਤੇ ਉਸ ਦੇ ਸਾਥੀ ਨੇ ਮੁੜ ਤੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਉਸ ਨੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਅਤੇ ਪੰਚ ਕੁਲਦੀਪ ਸਿੰਘ 'ਤੇ ਟਰੈਕਟਰ ਚਾੜ੍ਹਨ ਦੀ ਕੋਸ਼ਿਸ਼ ਕੀਤੀ ਤੇ ਫੇਟ ਵੱਜਣ ਕਾਰਨ ਜ਼ਖਮੀ ਹੋ ਗਏ। ਇਸ ਉਪਰੰਤ ਉਕਤ ਨੌਜਵਾਨ ਤੇਜ਼ ਰਫ਼ਤਾਰ ਟਰੈਕਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਟਰੈਕਟਰ ਚਾਲਕ ਨੌਜਵਾਨ ਨੇੜਲੇ ਪਿੰਡ ਗੰਗੋਹਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਜ਼ਖਮੀ ਹਾਲਤ 'ਚ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਕੁਲਦੀਪ ਸਿੰਘ ਮਾਣਕ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਮੁੜ ਤੋਂ ਕੋਈ ਅਨਸਰ ਅਜਿਹੀ ਗਲਤੀ ਨਾ ਕਰੇ। ਇਸ ਘਟਨਾ ਸਬੰਧੀ ਮਹਿਲ ਕਲਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ