ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ

ਮੇਹਲੀ, 31 ਮਾਰਚ (ਸੰਦੀਪ ਸਿੰਘ)-ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਦੀ ਅਗਵਾਈ ਵਿਚ ‘ਈਦ ਉਲ ਫਿਤਰ’ ਦਾ ਤਿਉਹਾਰ ਦਰਬਾਰ ਰੋਜ਼ਾ ਸ਼ਰੀਫ ਪਿੰਡ ਮੰਢਾਲੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦਰਬਾਰ ਵਿਖੇ ਮੌਲਵੀ ਡਾ. ਹਫੀਜ਼ ਮੁਹੰਮਦ ਸ਼ਾਹਿਦ ਵਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਜ਼ਰੂਰੀ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਉਪਰੰਤ ਸਾਈਂ ਉਮਰੇ ਸ਼ਾਹ ਕਾਦਰੀ ਵਲੋਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਅਤੇ ਸਾਰਿਆਂ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ