ਕਸਬੇ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਮਨਾਇਆ ਗਿਆ ਈਦ-ਉਲ- ਫਿਤਰ ਦਾ ਤਿਉਹਾਰ

ਲੌਂਗੋਵਾਲ, 31 ਮਾਰਚ (ਸ,ਸ,ਖੰਨਾ,ਵਿਨੋਦ)-ਅੱਜ ਕਸਬਾ ਲੌਂਗੋਵਾਲ ਦੀ ਪੁਰਾਣੀ ਜਾਮਾ ਮਸਜਿਦ ਪੱਤੀ ਸੁਨਾਮੀ ਵਿਖੇ ਇਸਲਾਮ ਧਰਮ ਦਾ ਪਵਿੱਤਰ ਤਿਉਹਾਰ ਈਦ ਉਲ ਫਿਤਰ ਪੂਰਨ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਮਸਜਿਦ ਦੇ ਮੌਲਵੀ ਵਲੋਂ ਇਸਲਾਮਿਕ ਅਕੀਦੇ ਮੁਤਾਬਕ ਮਸਜਿਦ ਵਿਖੇ ਇਕੱਤਰ ਹੋਏ ਲੋਕਾਂ ਨੂੰ ਈਦ ਦੀ ਨਮਾਜ਼ ਅਦਾ ਕਾਰਵਾਈ ਗਈ। ਇਸ ਸਮੇਂ ਮੌਜੂਦ ਲੋਕਾਂ ਵਲੋਂ ਇਕ-ਦੂਜੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੱਤੀ ਗਈ। ਇਸ ਦੌਰਾਨ ਕਸਬੇ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਕੌਂਸਲਰ ਗੁਰਮੀਤ ਸਿੰਘ ਲੱਲੀ, ਬਲਵਿੰਦਰ ਸਿੰਘ ਢਿੱਲੋਂ, ਸਰਪੰਚ ਗੋਬਿੰਦ ਸਿੰਘ ਲੌਂਗੋਵਾਲ, ਕਮਲ ਬਰਾੜ, ਕੌਂਸਲਰ ਜਗਜੀਤ ਸਿੰਘ ਕਾਲਾ, ਮਾਸਟਰ ਨਰਿੰਦਰਪਾਲ ਸ਼ਰਮਾ, ਸ਼ੁਕਰਪਾਲ ਸਿੰਘ ਬਟੁਹਾ, ਸ਼ਹਿਰੀ ਪ੍ਰਧਾਨ ਵਿਜੈ ਗੋਇਲ, ਅੰਮ੍ਰਿਤਪਾਲ ਸਿੰਘ, ਵਿੱਕੀ ਵਸ਼ਿਸ਼ਟ, ਸੁਖਪਾਲ ਬਾਜਵਾ, ਸਰਪੰਚ ਨਿਹਾਲ ਸਿੰਘ, ਗੁਰਜੰਟ ਸਿੰਘ ਦੁੱਲਟ ਪ੍ਰਧਾਨ, ਕੌਂਸਲਰ ਮੇਲਾ ਸਿੰਘ ਸੂਬੇਦਾਰ, ਜਥੇਦਾਰ ਅਵਤਾਰ ਸਿੰਘ ਦੁੱਲਟ, ਸੁਰਜੀਤ ਸਿੰਘ ਮੱਸੇਕਾ, ਅਮਰਜੀਤ ਸਿੰਘ ਗਿੱਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੌਰੀ ਸ਼ੰਕਰ, ਸਤਨਾਮ ਸਿੰਘ, ਗੋਲਡੀ, ਇਸ਼ਵਿੰਦਰ ਸਿੰਘ ਬਿੰਦੀ ਆਦਿ ਨੇ ਵੀ ਮਸਜਿਦ ਵਿਚ ਪਹੁੰਚ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਉਲ਼ ਫ਼ਿਤਰ ਦੀ ਵਧਾਈ ਦੇ ਕੇ ਸਰਬ ਧਰਮ ਇਕੱਤਰਤਾ ਦਾ ਸਬੂਤ ਪੇਸ਼ ਕੀਤਾ। ਇਸ ਮੌਕੇ ਨਿਗਮ ਖਾਨ ਪ੍ਰਧਾਨ ਇਸਲਾਮੀਆ ਵੈਲਫੇਅਰ ਸੋਸਾਇਟੀ, ਅਸਲਮ ਖਾਨ, ਹਰਬੰਸ ਖਾਨ, ਗੁਰਜੰਟ ਖਾਨ, ਮੇਜਰ ਖਾਨ, ਕਰਮਜੀਤ ਖਾਨ, ਰਹਿਮਦੀਨ, ਡਾ. ਰਾਜ ਖਾਨ, ਮੁਸਤਾਕ ਖਾਨ , ਯੋਧਾ ਖਾਨ, ਅਬਦੁੱਲ ਸਿਤਾਰ, ਸਾਬਿਰ ਖਾਨ, ਤਾਜ ਖਾਨ, ਰਵੀ ਖਾਨ, ਅਵੈਸ਼ ਖਾਨ, ਗੁਰਮੇਲ ਖਾਨ, ਨਿਰਮਲ ਖਾਨ, ਗੁਰਪ੍ਰੀਤ ਖਾਨ, ਜੱਗਾ ਖਾਨ, ਸਲੀਮ ਖਾਨ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਿਰ ਸਨ।