JALANDHAR WEATHER

ਮਹਿੰਦਰਾ ਪਿਕਅਪ ਨੇ ਐਕਟਿਵਾ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ

ਸਨੌਰ, 29 ਮਾਰਚ (ਸੋਖਲ)-ਪਟਿਆਲਾ-ਸਨੌਰ ਰੋਡ ਉਤੇ ਇਕ ਮਹਿੰਦਰਾ ਪਿਕਅਪ ਵਲੋਂ ਦੋ ਐਕਟਿਵਾ ਨੂੰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਮਹਿੰਦਰਾ ਪਿਕਅਪ ਜੋ ਕਿ ਸਾਮਾਨ ਲੱਦ ਕੇ ਪਟਿਆਲਾ ਤੋਂ ਸਨੌਰ ਆ ਰਹੀ ਸੀ ਅਤੇ ਕਾਫ਼ੀ ਰਫਤਾਰ ਹੋਣ ਕਾਰਨ ਗੱਡੀ ਬੇਕਾਬੂ ਹੋ ਗਈ ਤੇ ਸਨੌਰ ਤੋਂ ਆ ਰਹੀਆਂ ਦੋ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਾਣਕਾਰ ਅਨੁਸਾਰ ਟੱਕਰ ਦੌਰਾਨ ਇਕ ਐਕਟਿਵਾ ਉਤੇ ਪਿਓ ਅਤੇ ਧੀ ਜਿਸ ਵਿਚੋਂ ਇਕ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਿ ਖਾਲਸਾ ਕਾਲੋਨੀ ਸਨੌਰ ਦੇ ਦੱਸੇ ਜਾ ਰਹੇ ਹਨ ਅਤੇ ਦੂਜੀ ਐਕਟਿਵਾ ਉਤੇ ਦੋ ਲੜਕੇ ਜੋ ਕਿ ਸਨੌਰ ਦੇ ਨੇੜਲੇ ਦੱਸੇ ਜਾ ਰਹੇ ਹਨ, ਉਨ੍ਹਾਂ ਵਿਚੋਂ ਇਕ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਖ਼ਬਰ ਲਿਖੇ ਜਾਣ ਤੱਕ ਮੁਢਲੀ ਜਾਣਕਾਰੀ ਅਨੁਸਾਰ 2 ਪ੍ਰਵਾਸੀ ਮਜ਼ਦੂਰ ਜੋ ਕਿ ਮਹਿੰਦਰਾ ਪਿਕਅਪ ਵਿਚ ਅਤੇ ਇਕ ਲੜਕੀ ਨੂੰ ਚੰਡੀਗੜ੍ਹ ਪੀ. ਜੀ.ਆਈ. ਰੈਫਰ ਕਰ ਦਿੱਤਾ ਹੈ ਅਤੇ ਇਕ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਨੌਰ ਥਾਣਾ ਮੁਖੀ ਇੰਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਹਿੰਦਰਾ ਪਿਕਅਪ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ