JALANDHAR WEATHER

ਪੁਲਿਸ ਨੇ ਬੱਧਨੀ ਕਲਾਂ ਵਿਖੇ ਚਲਾਇਆ ਤਲਾਸ਼ੀ ਅਭਿਆਨ

ਬੱਧਨੀ ਕਲਾਂ, (ਮੋਗਾ) 29 ਮਾਰਚ (ਸੰਜੀਵ ਕੋਛੜ)- ਬੱਧਨੀ ਕਲਾਂ ਉਸ ਸਮੇਂ ਪੁਲਿਸ ਛਾਉਣੀ ’ਚ ਤਬਦੀਲ ਹੋ ਗਈ, ਜਦੋਂ ਮੋਗਾ ਪੁਲਿਸ ਵਲੋਂ ਕਾਸੋ ਅਭਿਆਨ ਤਹਿਤ ਬਧਨੀ ਕਲਾਂ ਵਿਖੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਏ.ਡੀ.ਜੀ.ਪੀ. ਸ਼ਿਵ ਕੁਮਾਰ ਵਰਮਾ ਜ਼ਿਲ੍ਹਾ ਮੋਗਾ ਦੇ ਐਸ.ਐਸ.ਪੀ. ਡਾ. ਅਜੇ ਗਾਂਧੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ. ਡੀ ਸੰਦੀਪ ਬਡੇਰਾ, ਐਸ.ਪੀ. ਅਨਵਰ ਅਲੀ, ਡੀ.ਐਸ.ਪੀ. ਦੀ ਅਗਵਾਈ ’ਚ ਪਹੁੰਚੇ ਪੰਜ ਐਸ.ਐਚ.ਓ. ਅਤੇ ਹੋਰ 250 ਕਰਮਚਾਰੀਆਂ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਸਮੇਂ ਏ.ਡੀ.ਜੀ.ਪੀ. ਸ਼ਿਵ ਕੁਮਾਰ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ. ਮੋਗਾ ਨੇ ਕਿਹਾ ਕਿ ਮੋਗਾ ਪੁਲਿਸ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਆਪਣੇ ਇਰਾਦੇ ਦ੍ਰਿੜ ਰੱਖਦੀ ਹੈ ਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ