ਭਾਰਤ ਇਕਜੁੱਟਤਾ ਨਾਲ ਮਿਆਂਮਾਰ ਦੇ ਨਾਲ ਖੜ੍ਹਾ ਹੈ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 29 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮੈਂ ਮਿਆਂਮਾਰ ਦੇ ਸੀਨੀਅਰ ਜਨਰਲ ਮਿਨ ਆਂਗ ਹਲੇਂਗ ਨਾਲ ਗੱਲ ਕੀਤੀ। ਅਸੀਂ ਵਿਨਾਸ਼ਕਾਰੀ ਭੁਚਾਲ ਵਿਚ ਹੋਏ ਜਾਨੀ ਨੁਕਸਾਨ ’ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਇਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਇਸ ਮੁਸ਼ਕਿਲ ਘੜੀ ਵਿਚ ਮਿਆਂਮਾਰ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ। ਆਫ਼ਤ ਰਾਹਤ ਸਮੱਗਰੀ, ਮਾਨਵਤਾਵਾਦੀ ਸਹਾਇਤਾ ਅਤੇ ਖੋਜ ਅਤੇ ਬਚਾਅ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿਚ ਤੇਜ਼ੀ ਨਾਲ ਭੇਜਿਆ ਜਾ ਰਿਹਾ ਹੈ।