ਸੁਰੱਖਿਆ ਕਰਮੀਆਂ ਨੇ ਢੇਰ ਕੀਤੇ 15 ਨਕਸਲੀ

ਰਾਏਪੁਰ, 29 ਮਾਰਚ- ਛੱਤੀਸਗੜ੍ਹ ਦੇ ਸੁਕਮਾ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ’ਤੇ ਅੱਜ ਸਵੇਰ ਤੋਂ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 15 ਨਕਸਲੀ ਮਾਰੇ ਗਏ ਗਨ। ਡੀ.ਆਰ.ਜੀ. ਅਤੇ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੇ ਬਾਕੀ ਰਹਿੰਦੇ ਨਕਸਲੀਆਂ ਨੂੰ ਘੇਰ ਲਿਆ ਹੈ। ਮਾਮਲਾ ਕੇਰਲਪਾਲ ਥਾਣਾ ਖੇਤਰ ਦਾ ਹੈ। ਇਸ ਤੋਂ ਪਹਿਲਾਂ 25 ਮਾਰਚ ਨੂੰ ਸੁਰੱਖਿਆ ਬਲਾਂ ਨੇ 3 ਨਕਸਲੀਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਵਿਚ ਨਕਸਲੀ ਸੁਧੀਰ ਉਰਫ਼ ਸੁਧਾਕਰ ਵੀ ਸ਼ਾਮਲ ਸੀ, ਜਿਸ ਦੇ ਸਿਰ ’ਤੇ 25 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਅਜੇ ਵੀ ਜਾਰੀ ਹੈ।