JALANDHAR WEATHER

ਮਿਆਂਮਾਰ ਨੇ ਦੁਨੀਆ ਭਰ ਤੋਂ ਮੰਗੀ ਮਦਦ, ਅਮਰੀਕਾ ਤੇ ਚੀਨ ਆਇਆ ਅੱਗੇ

ਮਿਆਂਮਾਰ, 29 ਮਾਰਚ- ਮਿਆਂਮਾਰ ਦੀ ਫੌਜੀ ਸਰਕਾਰ ਨੇ ਭੁਚਾਲ ਰਾਹਤ ਕਾਰਜਾਂ ਲਈ ਦੁਨੀਆ ਭਰ ਤੋਂ ਮਦਦ ਦੀ ਅਪੀਲ ਕੀਤੀ ਹੈ। 2021 ਤੋਂ ਸੱਤਾ ਵਿਚ ਆਈ ਫੌਜੀ ਸਰਕਾਰ ਦੇ ਸ਼ਾਸਨ ਦੌਰਾਨ ਇੱਥੇ 6.2 ਅਤੇ 6.4 ਤੀਬਰਤਾ ਦੇ ਵੱਡੇ ਭੁਚਾਲ ਆਏ ਹਨ। ਇਸ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭੁਚਾਲ ਪ੍ਰਭਾਵਿਤ ਮਿਆਂਮਾਰ ਦੀ ਮਦਦ ਕਰੇਗਾ। ਟਰੰਪ ਨੇ ਕਿਹਾ ਕਿ ਮਿਆਂਮਾਰ ਵਿਚ ਜੋ ਹੋਇਆ ਉਹ ਬਹੁਤ ਭਿਆਨਕ ਸੀ। ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ। ਮਦਦ ਜਲਦੀ ਹੀ ਪਹੁੰਚੇਗੀ। ਇਸ ਦੇ ਨਾਲ ਹੀ ਚੀਨ ਨੇ ਮਿਆਂਮਾਰ ਵਿਚ ਰਾਹਤ ਕਾਰਜਾਂ ਲਈ 37 ਮੈਂਬਰਾਂ ਦੀ ਇਕ ਟੀਮ ਭੇਜੀ ਹੈ। ਇਸ ਟੀਮ ਕੋਲ ਐਮਰਜੈਂਸੀ ਬਚਾਅ ਉਪਕਰਣਾਂ ਦੇ 112 ਸੈੱਟ ਹਨ, ਜਿਸ ਵਿਚ ਭੁਚਾਲ ਚਿਤਾਵਨੀ ਪ੍ਰਣਾਲੀ ਅਤੇ ਡਰੋਨ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ