ਮਨਪ੍ਰੀਤ ਸਿੰਘ ਇਯਾਲੀ ਨੇ ਸਦਨ ’ਚ ਚੁੱਕਿਆ ਮੁੱਲਾਂਪੁਰ ਦਾਖਾ ਨੂੰ ਤਹਿਸੀਲ ਬਣਾਉਣ ਦਾ ਮੁੱਦਾ

ਚੰਡੀਗੜ੍ਹ, 27 ਮਾਰਚ- ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੁੱਛਿਆ ਕਿ ਮੁੱਲਾਂਪੁਰ ਦਾਖਾ ਨੂੰ ਤਹਿਸੀਲ ਕਦੋਂ ਬਣਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਜਦੋਂ ਹੱਦਬੰਦੀ ਹੋਈ, ਤਾਂ ਕਈ ਨਵੇਂ ਸਬ-ਡਿਵੀਜ਼ਨ ਬਣਾਏ ਗਏ। ਇਸ ਇਲਾਕੇ ਨੂੰ ਵੀ ਤਹਿਸੀਲ ਬਣਾਇਆ ਜਾਣਾ ਚਾਹੀਦਾ ਹੈ। ਇਸ ’ਤੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਤਹਿਸੀਲ ਬਣਾਉਣ ਲਈ ਚਾਰ ਤੋਂ ਸੱਤ ਕਾਨੂੰਨਗੋ ਸਰਕਲ ਹੋਣੇ ਚਾਹੀਦੇ ਹਨ। ਜਦੋਂ ਕਿ ਇਸ ਖੇਤਰ ਵਿਚ ਸਿਰਫ਼ ਦੋ ਕਾਨੂੰਨਗੋ ਅਤੇ 19 ਪਟਵਾਰ ਸਰਕਲ ਹਨ। ਫਿਰ ਵੀ, ਸਰਕਾਰ ਇਸ ਪ੍ਰਸਤਾਵ ’ਤੇ ਵਿਚਾਰ ਕਰ ਸਕਦੀ ਹੈ।