ਵਰਿੰਦਰ ਸਿੰਘ ਫੌਜੀ ਨੂੰ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਅਜਨਾਲਾ ਅਦਾਲਤ ਵਿਚ ਕੀਤਾ ਪੇਸ਼

ਅਜਨਾਲਾ, (ਅੰਮ੍ਰਿਤਸਰ), 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਤਰਨਤਾਰਨ ਤੋਂ ਮੌਜੂਦਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਡਿਬਰੂਗੜ੍ਹ ਜੇਲ ਤੋਂ ਟਰਾਂਜਿਟ ਰਿਮਾਂਡ ’ਤੇ ਲਿਆ ਕੇ ਥਾਣਾ ਅਜਨਾਲਾ ਹਿੰਸਾ ਮਾਮਲੇ ਸੰਬੰਧੀ ਦਰਜ ਮੁਕਦਮਾ ਨੰਬਰ 39 ਵਿਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਕੇ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।