ਕਿਸਾਨਾਂ ਦੀ ਪੁਆਦ ਸਦਭਾਵਨਾ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ ’ਚ ਤਬਦੀਲ ਹੋਇਆ ਘਨੌਰ

ਘਨੌਰ, (ਪਟਿਆਲਾ), 27 ਮਾਰਚ (ਸਰਦਾਰਾ ਸਿੰਘ ਲਾਛੜੂ)- 19 ਮਾਰਚ ਨੂੰ ਪੰਜਾਬ ਪੁਲਿਸ ਵਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਦੇ ਧਰਨੇ ਨੂੰ ਚੁਕਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਗਰਮਾਇਆ ਹੋਇਆ ਸੀ,ਪਰੰਤੂ ਇਸ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵਲੋਂ ਪੁਆਦ ਦੇ ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਪਾਤਸ਼ਾਹੀ ਤੀਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਉੱਪਰ ਪੁਆਦ ਇਲਾਕੇ ਦਾ ਧੰਨਵਾਦ ਕਰਨ ਦੇ ਲਈ ਪੁਆਦ ਸਦਭਾਵਨਾ ਇਕੱਤਰਤਾ ਰੱਖੀ ਗਈ ਸੀ। ਇਹ ਸਦਭਾਵਨਾ ਇਕੱਤਰਤਾ ਅੱਜ ਸਵੇਰੇ 11 ਵਜੇ ਸ਼ੁਰੂ ਹੋਣੀ ਹੈ, ਉਸ ਤੋਂ ਪਹਿਲਾਂ ਪੂਰੇ ਇਲਾਕੇ ਦੇ ਵਿਚ ਪੁਲਿਸ ਪਾਰਟੀ ਦੀ ਵੱਡੀ ਨਫ਼ਰੀ ਤਾਇਨਾਤ ਕਰ ਦਿੱਤੀ ਗਈ ਹੈ।