ਮੁੰਬਈ ਪੁਲਿਸ ਨੇ ਕੁਨਾਲ ਕਾਮਰਾ ਨੂੰ ਦੂਜਾ ਸੰਮਨ ਕੀਤਾ ਜਾਰੀ

ਮੁੰਬਈ , 26 ਮਾਰਚ - ਮੁੰਬਈ ਪੁਲਿਸ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਦੂਜਾ ਸੰਮਨ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਯੂਟਿਊਬ 'ਤੇ ਆਪਣੇ ਨਵੇਂ ਸਟੈਂਡ-ਅੱਪ ਵੀਡੀਓ, "ਨਯਾ ਭਾਰਤ" ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ "ਗੱਦਾਰ " ਕਹਿਣ ਵਾਲੇ ਮਜ਼ਾਕ ਬਾਰੇ ਸਪੱਸ਼ਟੀਕਰਨ ਲਈ ਪੇਸ਼ ਹੋਣ ਲਈ ਕਿਹਾ ਹੈ। ਕੁਨਾਲ ਕਾਮਰਾ ਜਦੋਂ ਉਹ ਪੇਸ਼ ਨਹੀਂ ਹੋਏ ਤਾਂ ਮੁੰਬਈ ਪੁਲਿਸ ਨੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਇਕ ਹੋਰ ਤਰੀਕ ਜਾਰੀ ਕੀਤੀ।