JALANDHAR WEATHER

ਪਿੰਡ ਬੁਆਣੀ ਵਿਖੇ ਪਰਾਲੀ ਦੇ ਡੰਪ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਦੋਰਾਹਾ, 29 ਮਾਰਚ (ਜਸਵੀਰ ਝੱਜ)-ਪਿੰਡ ਬੁਆਣੀ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਬਾਰੇ ਪ੍ਰਗਟ ਸਿੰਘ ਵਾਸੀ ਮਜਾਲੀਆਂ ਨੇ ਦੱਸਿਆ ਕਿ ਉਸ ਦੇ ਦੋਸਤ ਅੰਮ੍ਰਿਤਪਾਲ ਸਿੰਘ ਬੀਜਾਂ ਵਲੋਂ ਇਹ ਪਰਾਲੀ ਖੇਤਾਂ ਵਿਚੋਂ ਇਕੱਠੀ ਕਰਕੇ ਚਾਰ ਏਕੜ ਥਾਂ ਵਿਚ ਰੱਖੀ ਗਈ ਹੈ, ਜਿਸ ਦੇ ਲਗਭਗ 25 ਡੰਪ ਬਣਾਏ ਗਏ ਸਨ। ਇਸ ਵਿਚੋਂ ਅੱਠ ਡੰਪ ਤਾਂ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਏ। ਖਬਰ ਲਿਖੇ ਜਾਣ ਤੱਕ ਅੱਗ ਅਜੇ ਤੱਕ ਬੁੱਝ ਨਹੀਂ ਸਕੀ ਸੀ। ਜਦੋਂਕਿ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ, ਉਨ੍ਹਾਂ ਦਾ ਵੀ ਪਾਣੀ ਮੁੱਕ ਗਿਆ। ਜੋ ਦੁਬਾਰਾ ਪਾਣੀ ਲੈਣ ਗਈਆਂ। ਇਸ ਸਮੇਂ ਖੰਨਾ, ਸਮਰਾਲਾ, ਲੁਧਿਆਣਾ, ਦੋਰਾਹਾ ਤੋਂ ਵੀ ਫਾਇਰ ਬ੍ਰਿਗੇਡ ਗੱਡੀਆਂ ਨੂੰ ਫੋਨ ਕੀਤਾ ਗਿਆ ਹੈ। ਇਸ ਡੰਪ ਕੀਤੀ ਪਰਾਲੀ ਦੀ ਕੀਮਤ ਲਗਭਗ 80, 90 ਲੱਖ ਰੁਪਏ ਬਣਦੀ ਹੈ। ਜੇ ਇਹ ਅੱਗ ਨੇੜੇ ਖੜ੍ਹੇ ਨਹਿਰ ਦੇ ਦਰੱਖਤਾਂ ਵਿਚ ਦਾਖਲ ਹੋ ਗਈ, ਇਸ ਨਾਲ ਹੋਰ ਵੀ ਨੁਕਸਾਨ ਪੁੱਜ ਸਕਦਾ ਹੈ। ਜੇ ਇਸ ਅੱਗ ਉੱਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਨੇੜੇ ਖੇਤਾਂ ਵਿਚ ਖੜ੍ਹੀ ਕਣਕ ਜੋ ਲਗਭਗ ਪੱਕਣ ਦੇ ਨੇੜੇ ਹੈ, ਅੱਗ ਦੇ ਸੇਕ ਨਾਲ ਸੜ ਸਕਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ